ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਮਿਲੇਗਾ ਐਵਾਰਡ: ਸੋਨੀ

 

ਸੈਲਫ ਮੇਡ ਸਮਾਰਟ ਸਕੂਲ ਪੰਜਾਬ ਦੇ ਡੀ.ਐਸ.ਐਮਜ. ਤੇ ਏ.ਸੀਜ਼ ਨਾਲ ਕੀਤੀ ਮੀਟਿੰਗ

ਚੰਡੀਗੜ•, 18 ਫਰਵਰੀ

          ਸੈਲਫ ਮੇਡ ਸਮਾਰਟ ਸਕੂਲ, ਪੰਜਾਬ ਦੇ ਡੀ.ਐਸ.ਐਮਜ਼. (ਡਿਸਟ੍ਰਿਕਟ ਸਮਾਰਟ ਸਕੂਲਜ਼ ਮੈਂਟਰ) ਅਤੇ ਏ.ਸੀਜ਼. (ਅਸਿਸਟੈਂਟ ਕੋਆਰਡੀਨੇਟਰਾਂ) ਨੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ ਅਧਿਆਪਕਾਂ ਵੱਲੋਂ ਆਪਣੇ ਪੱਧਰ ਉਤੇ ਮਾਰੇ ਹੰਭਲੇ ਤੋਂ ਜਾਣੂੰ ਕਰਵਾਇਆ।

          ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ। ਵਿਭਾਗ ਵਿੱਚ ਖ਼ਾਲੀ ਪਈਆਂ ਆਸਾਮੀਆਂ ਭਰਨ ਬਾਰੇ ਉਨ•ਾਂ ਕਿਹਾ ਕਿ ਪ੍ਰਿੰਸੀਪਲਾਂ ਦੀਆਂ ਸਿੱਧੇ ਕੋਟੇ ਦੀਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ। ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਬਣਾਏ ਸਮਾਰਟ ਸਕੂਲਾਂ ਬਾਰੇ ਇਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਵਿੱਚ ਸਕੂਲਾਂ ਦੀ ਹੋਈ ਕਾਇਆ-ਕਲਪ ਬਾਰੇ ਦੱਸਿਆ ਗਿਆ। ਅਧਿਆਪਕਾਂ ਨੇ ਦੱਸਿਆ ਕਿ ਉਨ•ਾਂ ਦੀਆਂ ਕੋਸ਼ਿਸ਼ਾਂ ਸਦਕਾ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ 2.5 ਲੱਖ ਬੱਚੇ ਵੱਧ ਦਾਖ਼ਲ ਹੋਏ ਹਨ। ਅਧਿਆਪਕਾਂ ਨੇ ਯਕੀਨ ਦਿਵਾਇਆ ਕਿ ਇਸ ਵਾਰ ਦਾ ਨਤੀਜਾ ਪਿਛਲੇ ਸਾਲ ਨਾਲੋਂ 25 ਫੀਸਦੀ ਵਧੀਆ ਆਵੇਗਾ। ਅਧਿਆਪਕਾਂ ਨੇ ਆਪਣੇ ਪੱਧਰ ਉਤੇ ਬਣਾਈ ਐਨ.ਜੀ.ਓ. ‘ਸੋਸ਼ਲ ਪਾਰਟੀਸੀਪੇਸ਼ਨ ਇਨ ਕੁਆਲਟੀ ਐਜੂਕੇਸ਼ਨ’  ਬਾਰੇ ਦੱਸਿਆ, ਜੋ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਲੱਗੀ ਹੋਈ ਹੈ।

          ਸਿੱਖਿਆ ਮੰਤਰੀ ਨੇ ਸਮਾਰਟ ਸਕੂਲਾਂ ਲਈ ਆਪਣੇ ਵੱਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਜਦੋਂ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ 11 ਹਜ਼ਾਰ ਦੇਣ ਬਾਰੇ ਦੱਸਿਆ। ਸਿੱਖਿਆ ਸਕੱਤਰ ਨੇ ਅਧਿਆਪਕਾਂ ਦੀ ਤਨਦੇਹੀ ਨਾਲ ਸਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਣ ਬਾਰੇ ਦੱਸਿਆ, ਜਿਸ ਉਤੇ ਸ੍ਰੀ ਸੋਨੀ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਨੂੰ ਅੱਗੇ ਵੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ•ਾਂ ਕਿਹਾ ਕਿ ਸਮਾਰਟ ਸਕੂਲਾਂ ਲਈ ਪ੍ਰਾਜੈਕਟਰ ਤੇ ਹੋਰ ਸਾਜ਼ੋ-ਸਾਮਾਨ ਸਰਕਾਰ ਵੱਲੋਂ ਛੇਤੀ ਮੁਹੱਈਆ ਕਰਵਾ ਦਿੱਤਾ ਜਾਵੇਗਾ।

          ਮੀਟਿੰਗ ਦੌਰਾਨ ਸਾਰੇ ਜ਼ਿਲਿ•ਆਂ ਦੇ ਸਮਾਰਟ ਸਕੂਲਜ਼ ਮੈਂਟਰ ਅਤੇ ਅਸਿਸਟੈਂਟ ਕੋਆਰਡੀਨੇਟਰ ਮੌਜੂਦ ਸਨ।

Punjab Khabarnama

Punjab Khabarnama provides online Punjab Latest Breaking Updated Punjabi Hindi Top News of India Headlines and live news paper.